ਝਗੜਾ ਖਤਮ ਹੁੰਦੇ ਹੀ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੇ ਕੀਤੀ ਪਾਰਟੀ, ਝਲਕ ਦੇਖ ਪ੍ਰਸ਼ੰਸਕ ਹੋਏ ਖੁਸ਼! |OneIndia Punjabi

2023-12-08 0

ਕਪਿਲ ਸ਼ਰਮਾ ਅਤੇ ਸੁਨੀਲ ਗਰੋਵਰ ਦੀ ਲੜਾਈ ਕਾਫੀ ਸੁਰਖੀਆਂ 'ਚ ਰਹੀ ਹੈ। ਕਾਮੇਡੀ ਜਗਤ ਦੇ ਇਨ੍ਹਾਂ ਦੋਨਾਂ ਕਲਾਕਾਰਾਂ ਨੂੰ ਪਰਦੇ 'ਤੇ ਇਕੱਠੇ ਦੇਖਣ ਲਈ ਪ੍ਰਸ਼ੰਸਕ ਬੇਤਾਬ ਸਨ। ਹੁਣ ਦੋਨਾਂ ਨੇ ਦੋਸਤੀ ਦੇ ਵਿੱਚ ਹੱਥ ਮਿਲਾ ਲਿਆ ਹੈ ਅਤੇ ਇਹ ਜੋੜੀ ਜਲਦ ਹੀ ਨੈੱਟਫਲਿਕਸ ਦੇ ਨਵੇਂ ਕਾਮੇਡੀ ਸ਼ੋਅ ਵਿੱਚ ਨਜ਼ਰ ਆਉਣ ਵਾਲੀ ਹੈ।ਇਸ ਦੌਰਾਨ ਕਪਿਲ ਅਤੇ ਸੁਨੀਲ ਦੀਆਂ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਹਨ, ਜਿੱਥੇ ਦੋਵੇਂ ਆਪਣੀ ਪੂਰੀ ਟੀਮ ਨਾਲ ਪਾਰਟੀ ਕਰਦੇ ਨਜ਼ਰ ਆ ਰਹੇ ਹਨ। ਇਹ ਤਸਵੀਰਾਂ ਅਰਚਨਾ ਪੂਰਨ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
.
As soon as the quarrel ended, Kapil Sharma and Sunil Grover had a party, fans were happy to see the glimpse!
.
.
.
#kapilsharma #sunilgrover #comedian